Bhai Veer Singh Poems in Punjabi – ਪੰਜਾਬੀ ਸਾਹਿਤ ਦੇ ਉੱਘੇ ਕਵੀ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਨੂੰ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ।
ਭਾਈ ਵੀਰ ਸਿੰਘ ਜੀ ਪੰਜਾਬੀ ਦੇ ਉਘੇ ਕਵੀ ਸਨ ਉਨ੍ਹਾਂ ਦਾ ਜਨਮ 5 ਦਸੰਬਰ 1872 ਨੂੰ ਅਮਿ੍ਤਸਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਜੀ ਬਿ੍ਜ ਭਾਸ਼ਾ ਦੇ ਕਵੀ, ਗੱਦ ਲੇਖਕ ਤੇ ਸੰਗੀਤ ਵਿੱਚ ਰੁਚੀ ਰੱਖਣ ਵਾਲੇ ਇਨਸਾਨ ਸਨ। ਭਾਈ ਵੀਰ ਸਿੰਘ ਜੀ ਨੇ ਕਈ ਨਾਵਲ, ਇਤਿਹਾਸਕ ਕਿਤਾਬਾਂ,ਟੈ੍ਕਟ ਅਤੇ ਕਾਵਿ ਪੁਸਤਕਾਂ ਦੀ ਰਚਨਾ ਕੀਤੀ। ਕਿਸੇ ਵੀ ਤਰ੍ਹਾਂ ਦੀ ਭੁੱਲ ਚੁੱਕ ਮੁਆਫ਼ ?

Title | Bhai Veer Singh Poems in Punjabi |
Category | Bhai Veer Singh |
Summary | ਭਾਈ ਵੀਰ ਸਿੰਘ ਜੀ ਦੀ ਪੁਸਤਕਾਂ ਦੀ ਰਚਨਾਵਾਂ |
Author | Parminder Kaur Bahra |
Published Date | 07-10-2021 |
Bhai Vir Singh Poems in Punjabi
Bhai Vir Singh Poems in Punjabi ਵਿਚ ਆਪ ਜੀ ਨੂੰ ਮਹਾਨ ਕਵੀ ਭਾਈ ਵੀਰ ਸਿੰਘ ਜੀ ਦੀਆਂ ਕੁੱਝ Poems ਜਿਵੇ ਬੇਖ਼ੁਦੀਆਂ, ਸੱਚੇ ਤਬੀਬ ਦਾ ਮਾਣ ਆਦਿ ਹੋਰ ਰਚਨਾਵਾਂ ਪੇਸ਼ ਕਰਨ ਜਾ ਰਹੇ ਹਾਂ |
1. ਬੇਖ਼ੁਦੀ
ਬੇਖੁਦੀਆਂ ਦੀ ਬੂਟੀ ਇਕ ਦਿਨ ਮੁਰਸ਼ਿਦ ਘੋਲ ਪਿਲਾਈ, ਝੂਟਾ ਇਕ ਅਰਸ਼ ਦਾ ਆਇਆ ਐਸੀ ਪੀਂਘ ਘੁਕਾਈ, ਘੂਕੀ ਘੂਕੇ ਚੜ੍ਹੇ ਤੇ ਯੂਕੇ ਢਿੱਲੀ ਕਦੀ ਨ ਹੋਵੇ ਚਾਟ ਲਗਾਵਣ ਵਾਲਿਆ ਸਾਈਆਂ ! ਲਾਈ ਤੋੜ ਚੜ੍ਹਾਈਂ ।੧੭।
ਕਵੀ ਇਸ ਕਵਿਤਾ ਵਿੱਚ ਪਰਮਾਤਮਾ ਦੇ ਪਿਆਰ ਵਿੱਚ ਖੀਵੇ (ਭਿੱਜ ਕੇ) ਕਹਿ ਰਹੇ ਹਨ ਕਿ ਬੇਖ਼ੁਦੀਆ ਦੀ ਬੂਟੀ ਭਾਵ ਕਿ ਪਿਆਰ ਦੇ ਨਸ਼ੇ ਦੀ ਬੂਟੀ ਇਕ ਦਿਨ ਮੇਰੇ ਮੁਰਸ਼ਦ ਵਲੋਂ ਮੈਨੂੰ ਘੋਲ ਕੇ ਪਿਲਾਈ ਗਈ ਤੇ ਮੈਨੂੰ ਅਰਸ਼ ਦੇ ਝੂਟੇ ਦਾ ਇੱਕ ਇਸ ਤਰ੍ਹਾਂ ਦਾ ਨਜਾਰਾ ਆਇਆ ਕਿ ਮੈਨੂੰ ਇਸ ਤਰ੍ਹਾਂ ਦੀ ਘੂਕੀ ਚੜੀ ਕਿ ਬਸ ਮਨ ਕਰਦਾ ਸੀ ਕਿ ਇਹ ਘੂਕੀ ਕਦੀ ਵੀ ਢਿੱਲੀ ਨਾ ਹੋਵੇ ਤੇ ਉਹ ਉਸ ਮਾਲਿਕ ਅੱਗੇ ਇਹ ਬੇਨਤੀ ਕਰਦੇ ਹਨ ਕਿ ਮੈਨੂੰ ਇਸ ਪਿਆਰ ਦੀ ਚਾਟ ਲਗਾਉਣ ਵਾਲਿਆਂ ਸਾਈਆਂ ਹੁਣ ਮੇਰੀ ਤੋੜ ਤੱਕ ਨਿਭਾ ਦੇਵੀ ਹੁਣ ਮੈ ਤੇਰੇ ਇਸ ਪਿਆਰ ਤੋ ਬਿਨਾਂ ਨਹੀ ਰਹਿ ਸਕਦਾ।
2. ਵਾਹਿਗੁਰੂ ਦਾ ਨਾਮ ਜਪਣਾ ਇਕ ਬੁਹਤ ਵੱਡੀ ਨਿਆਮਤ ਹੈ, ਜੋ ਵਾਹਿਗੁਰੂ ਦੀ ਆਪਣੀ ਮੇਹਰ ਨਾਲ ਪ੍ਰਾਪਤ ਹੁੰਦੀ ਹੈ, ਜਦੋਂ ਵਾਹਿਗੁਰੂ ਜਪੋ ਤਾਂ ਉਸਦਾ ਸ਼ੁਕਰ ਕਰੋ.. ਜੋ ਨਾਮ ਜਪਾ ਰਿਹਾ ਹੈ..
– ਭਾਈ ਵੀਰ ਸਿੰਘ ਜੀ
ਇਸ ਵਿੱਚ ਭਾਈ ਵੀਰ ਸਿੰਘ ਜੀ ਉਸ ਪਰਮੇਸ਼ੁਰ ਦੇ ਨਾਮ ਦੀ ਮਹਾਨਤਾ ਦਾ ਵਰਨਣ ਕਰਦੇ ਹੋਏ ਕਹਿ ਰਹੇ ਹਨ ਕਿ ਪਰਮਾਤਮਾ ਦਾ ਨਾਮ ਜਪਣਾ ਇਕ ਬਹੁਤ ਵੱਡੀ ਨਿਆਮਤ ( ਬਖਸਿਸ਼) ਹੈ ਜੋ ਕਿ ਉਸ ਦੀ ਕਿਰਪਾ ਨਾਲ ਹੀ ਮਿਲਦਾ ਹੈ ਜਦੋਂ ਵੀ ਵਾਹਿਗੁਰੂ ਦਾ ਨਾਮ ਜਪੋ ਤੇ ਜਪਾਉਣ ਵਾਲੇ ਦਾ ਸ਼ੁਕਰਾਨਾ ਕਰੋ ਜੋ ਕਿ ਆਪਣੀ ਮਿਹਰ ਸਦਕਾ ਨਾਮ ਜਪਾ ਰਿਹਾ ਹੈ।
3. ਸੱਚੇ ਤਬੀਬ ਦਾ ਮਾਣ
ਮਾਂ-ਧੀ ਦੇ ਰਿਸ਼ਤੇ ਵਿੱਚ ਇੱਕ ਅਜੀਬ ਜਿਹਾ ਜਾਦੂ ਹੁੰਦਾ ਹੈ |
ਇਸੇ ਕਰਕੇ ਇਹ ਰਿਸ਼ਤਾ ਇੰਨਾ ਨਜ਼ਦੀਕ ਹੈ |
ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਮੈ ਬੀਮਾਰ ਹਾਂ ਮੈਨੂੰ ਬਹੁਤ ਭਾਰੀ ( ਹਉਮੈਂ, ਨਿੰਦਿਆ,ਕਾਮ ਕਰੋਧ) ਆਦਿ ਰੋਗ ਲੱਗੇ ਹੋਏ ਹਨ। ਇਹਨਾਂ ਰੋਗਾਂ ਉਪਰ ਕੋਈ ਵੀ ਦਵਾ ਅਸਰ ਨਹੀਂ ਕਰ ਰਹੀ। ਸਭ ਸਿਆਣੇ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ ਹੋਇਆ ਹੈ ਮੈ ਆਪਣੇ ਇਸ ਦੁੱਖ ਵਿੱਚ ਫਾਹਵੀ (ਬਹੁਤ ਦੁਖੀ) ਹੋ ਕੇ ਰੋਈ ਮੈ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਆ ਢਹਿ ਪਈ ਹਾਂ ਜੋ ਕਿ ਅਰਸ਼ਾਂ ਪਤਾਲਾਂ ਦਾ ਵੈਦ ਹੈ ਮੈ ਬੇਸ਼ਕ ਬਿਮਾਰ ਹਾਂ ਪਰ ਮੈ ਬਹੁਤ ਖੁਸ਼ ਹਾਂ ਕਿ ਮੈਨੂੰ ਤੇਰੇ ਦੁਆਰੇ ਤੇ ਢੋਈ ਮਿਲ ਗਈ ਹੈ।
4. ਚਸ਼ਮੇ ਦਾ ਉਤ੍ਰ
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਓਹ ਕਰ ਅਰਾਮ ਨਹੀਂ ਬਹਿੰਦੇ । ਨਿਉ ਵਾਲੇ ਨੈਣਾਂ ਕੀ ਨੀਂਦਰ ਓਹ ਦਿਨੇ ਰਾਤ ਪਏ ਵਹਿੰਦੇ ॥ ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ, ਵਲੋਂ ਉਰੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ ।
ਇਸ ਕਾਵਿ ਬੰਦ ਵਿੱਚ ਭਾਈ ਵੀਰ ਸਿੰਘ ਜੀ ਪਿਆਰ ਦੀ ਖਿੱਚ ਵਾਲੇ ਇਨਸਾਨ ਦੀ ਹਾਲਤ ਨੂੰ ਬਿਆਨ ਕਰ ਰਹੇ ਹਨ ਕਿ ਜਿੰਨਾਂ ਨੇ ਸੀਨੇ ਵਿੱਚ ਉਸ ਪ੍ਰਭੂ ਮਿਲਾਪ ਦੀ ਖਿੱਚ ਪਈ ਹੁੰਦੀ ਹੈ ਉਹ ਆਰਾਮ ਨਾਲ ਨਹੀਂ ਬੈਠ ਸਕਦੇ ਉਨ੍ਹਾਂ ਦੇ ਨੈਣਾਂ (ਅੱਖਾਂ) ਵਿੱਚ ਆਪਣੇ ਪਿਆਰੇ ਨੂੰ ਮਿਲਣ ਦੀ ਤਾਂਘ ਹੁੰਦੀ ਹੈ ਉਹ ਦਿਨ ਰਾਤ ਵਹਿੰਦੇ ਭਾਵ ਜਾਗਦੇ ਰਹਿੰਦੇ ਹਨ ਕਿ ਕਿਤੇ ਸਾਡੀ ਅੱਖ ਲੱਗ ਜਾਵੇ ਤੇ ਸਾਡਾ ਪ੍ਰੀਤਮ ਨਾ ਮੁੜ ਜਾਵੇ ਉਨ੍ਹਾਂ ਨੂੰ ਇਕੋ ਲਗਨ ਲੱਗ ਜਾਂਦੀ ਹੈ
ਤੇ ਉਨ੍ਹਾਂ ਦਾ ਰਸਤਾ ਨਾ ਖਤਮ ਹੋਣ ਵਾਲਾ ਹੁੰਦਾ ਹੈ ਉਨ੍ਹਾਂ ਦੀ ਮਿਲਾਪ ਤੋ ਉਰੇ ਕੌਈ ਵੀ ਮੰਜ਼ਿਲ ਨਹੀਂ ਇਸ ਲਈ ਉਹ ਦਿਨ ਰਾਤ ਵਹਿੰਦੇ ਹਨ।
5. ਗੁਲਾਬ ਦਾ ਫੁਲ ਤੋੜਨ ਵਾਲੇ ਨੂੰ : ਡਾਲੀ ਨਾਲੋਂ ਤੋੜ ਨ ਸਾਨੂੰ, | ਅਸਾਂ ਹੱਟ ਮਹਿਕ ਦੀ ਲਾਈ ! ਲੱਖ ਗਾਹਕ ਜੇ ਸੁੰਘੇ ਆਕੇ ਖਾਲੀ ਇੱਕ ਨਾ ਜਾਈ, ਤੂੰ ਜੇ ਇੱਕ ਤੋੜ ਕੇ ਲੈ ਗਿਓਂ, ਇੱਕ ਜੋਗਾ ਰਹਿ ਜਾਸਾਂ – ਉਹ ਭੀ ਪਲਕ ਝਲਕ ਦਾ ਮੇਲਾ | ਰੂਪ ਮਹਿਕ ਨਸ ਜਾਈ !
ਇਸ ਕਵਿਤਾ ਦੇ ਬੰਦ ਵਿੱਚ ਭਾਈ ਵੀਰ ਸਿੰਘ ਜੀ ਕਿਸੇ ਫੁੱਲ ਤੋੜਨ ਵਾਲੇ ਨੂੰ ਸੰਬੋਧਨ ਕਰ ਕੇ ਕਹਿ ਰਹੇ ਹਨ ਕਿ ਡਾਲੀ ਨਾਲੋਂ ਤੋੜ ਨਾ ਸਾਨੂੰ ਅਸੀ ਮਹਿਕ ਦੀ ਦੁਕਾਨ ਲਗਾਈ ਹੋਈ ਹੈ ਸਾਨੂੰ ਲੱਖਾਂ ਗਾਹਕ ਵੀ ਆਕੇ ਸੁੰਘ ਜਾਵੇ ਤਾਂ ਵੀ ਕੋਈ ਖਾਲੀ ਨਹੀ ਜਾ ਸਕਦਾ ਪਰ ਤੂੰ ਇੱਕ ਜੇ ਤੋੜ ਕੇ ਲੈ ਗਿਆ ਤਾਂ ਮੈ ਇੱਕ ਜੋਗਾ ਹੀ ਰਹਿ ਜਾਵਾਂਗਾ ਉਹ ਵੀ ਬੱਸ ਥੋੜੇ ਸਮੇਂ ਦਾ ਹੀ ਮੇਲਾ ਹੋਵੇਗਾ ਕਿਉਂਕਿ ਮੈਂ ਆਪਣੇ ਵਜੂਦ ਨਾਲੋਂ ਟੁੱਟ ਕੇ ਬੱਸ ਕੁਝ ਸਮਾਂ ਹੀ ਜਿੰਦਾ ਰਹਿ ਪਾਵਾਂਗਾ ਤੇ ਮੇਰੀ ਖੁਸਬੂ ਤੇ ਰੂਪ ਦੋਨੋ ਖਤਮ ਹੋ ਜਾਣਗੇ।
6. ਰਉਂ ਰੁਖ
ਸਾਗਰ ਪੁਛਦਾ :- ਨਦੀਏ ! ਸਾਰੇ ਬੂਟੇ ਬੂਟੀਆਂ ਲਯਾਵੇਂ, ਪਰ ਨਾ ਕਦੀ ਬੈਂਤ ਦਾ ਬੂਟਾ ਏਥੇ ਆਣ ਪੁਚਾਵੇਂ ? ਨਦੀ ਆਖਦੀ -ਆਕੜ ਵਾਲੇ, ਸਭ ਬੂਟੇ ਪਟ ਸੱਕਾਂ, ਪਰ ਜੋ ਝੁਕੇ ਵਗੇ ਰਉਂ ਰੁਖ਼ ਨੂੰ ਪੇਸ਼ ਨਾ ਉਸ ਤੇ ਜਾਵੇਂ ।੨੬॥
ਇਹ ਕਾਵਿ ਬੰਦ ਇੱਕ ਪ੍ਸ਼ਨ ਉੱਤਰ ਦੇ ਰੂਪ ਵਿੱਚ ਹੈ ਇਸ ਵਿੱਚ ਸਾਗਰ ਨਦੀ ਨੂੰ ਸਵਾਲ ਕਰ ਰਿਹਾ ਹੈ ਕਿ ਨਦੀਏ ਤੂੰ ਸਾਰੇ ਬੂਟੇ ਬੂਟੀਆਂ ਪੁੱਟ ਕੇ ਲੈ ਆਉਦੀਂ ਹੈ ਪਰ ਤੂੰ ਕਦੀ ਬੈਂਤ ਦਾ ਬੂਟਾ ਨਹੀ ਪੁੱਟ ਕੇ ਲੈ ਕੇ ਆਉਂਦੀ?
ਅੱਗੋਂ ਨਦੀ ਸਾਗਰ ਨੂੰ ਜਵਾਬ ਦਿੰਦੀ ਹੈ ਕਿ ਮੈ ਆਕੜ ਵਾਲੇ ਸਾਰੇ ਬੂਟੇ ਪੁੱਟ ਸਕਦੀ ਹਾਂ ਪਰ ਜਿਹੜਾ ਪਹਿਲਾਂ ਹੀ ਝੁਕ ਕੇ ਵਗ ਰਿਹਾ ਹੋਵੇ ਉਸ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾ ਸਕਦੀ ਜੋ ਇਨਸਾਨ ਵੀ ਜਿੰਦਗੀ ਵਿੱਚ ਝੁਕ ਕੇ ਠਰੰਮੇ ਵਿੱਚ ਰਹਿ ਕੇ ਚਲਦੇ ਹਨ ਉਨ੍ਹਾਂ ਦਾ ਕੋਈ ਵੀ ਕੁੱਝ ਨੁਕਸਾਨ ਨਹੀਂ ਕਰ ਸਕਦੇ।
7. ਸਮੇਂ
ਰਹੀ ਵਾਸਤੇ ਘੱਤ ‘ਸਮੇਂ’ ਨੇ ਇਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਕਿਸਕਾਈ ਕੰਨੀ,
ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ,
ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ
ਕਵੀ ਸਮੇਂ ਦੀ ਕੀਮਤ ਨੂੰ ਬਿਆਨ ਕਰ ਕੇ ਕਹਿ ਰਹੇ ਹਨ ਕਿ ਸਮਾਂ ਕਦੀ ਵੀ ਕਿਸੇ ਦਾ ਇੰਤਜ਼ਾਰ ਨਹੀ ਕਰਦਾ ਇੱਕ ਵਾਰ ਸਮਾਂ ਬੀਤ ਜਾਵੇ ਫਿਰ ਉਹ ਹੱਥ ਨਹੀ ਆਉਂਦਾ ਭਾਵੇਂ ਜਿੰਨੇ ਮਰਜ਼ੀ ਤਰਲੇ ਮਿੰਨਤਾਂ ਕਰੋ ਮੈ ਉਸ ਨੂੰ ਫੜ ਫੜ ਕੇ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਉਹ ਕੰਨੀ ਖਿਸਕਾ ਕੇ ਲੰਘਦਾ ਜਾ ਰਿਹਾ ਹੈ ਲੰਘਿਆ ਸਮਾਂ ਕੋਈ ਪੇਸ਼ ਨਹੀਂ ਜਾਣ ਦਿੰਦਾ ਉਹ ਫਿਰ ਬੰਨਿਉ ਬੰਨੀ ਉਡਦਾ ਜਾ ਰਿਹਾ ਹੈ ਸੋ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।
Bhai Vir Singh Sahitya Sadan
Bhai Vir Singh Sahitya Sadan – BVSS ਦੀ ਸਥਾਪਨਾ ਦਿੱਲੀ ਵਿਚ ਸੰਨ 1958 ਵਿਚ ਮਹਾਨ ਕਵੀ ਭਾਈ ਵੀਰ ਸਿੰਘ ਜੀ ਦੀ ਯਾਦਗਾਰ ਵਿਚ ਬਣਾਈ ਇਕ ਯਾਦ ਹੈ | ਉਹਨਾਂ ਦੇ ਕੰਮਾਂ ਨੂੰ ਯਾਦ ਰੱਖਣ ਅਤੇ ਉਹਨਾਂ ਦੀ ਯਾਦ ਵਿਚ Shri V.V. Giri ਦ੍ਵਾਰਾ March, 1972 ਵਿਚ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ | ਜੋ ਹੁਣ Guru Granth Sahib Resource Centre Bhai Vir Singh Sahitya Sadan ਨਾਲ ਜਾਣਿਆ ਜਾਂਦਾ ਹੈ |