Latest Sufi Quotes in Punjabi 2021, Sufi Quotes, Sufi Shayari, Sufi Poetry in Punjabi. ਸੂਫੀ Quotes in Punjabi, ਸ਼ਾਇਰੀ, ਕਵਿਤਾ in ਪੰਜਾਬੀ |
ਇਕ ਨਿਮਾਣਾ ਜਿਹਾ ਯਤਨ ਪੰਜਾਬੀ ਸੂਫੀ ਭਾਸ਼ਾ, ਮਾਂ ਬੋਲੀ ਤੇ ਸੂਫੀ ਕਵੀਆਂ ਤੇ ਫ਼ਕੀਰਾਂ ਦੀ ਰਚਨਾਵਾਂ ਨੂੰ ਪੇਸ਼ ਕਰਨ ਦਾ ਉਪਰਾਲਾ ਪਰਮਿੰਦਰ ਕੌਰ ਬਾਹੜਾ ਜੀ ਵਲੋਂ ਸ਼ੁਰੂ ਕੀਤਾ ਗਿਆ ਹੈ | ਅੱਜ ਇਸ ਲੇਖ ਵਿੱਚ ਤਾਹਨੂੰ Sufi Quotes in Punjabi ਭਾਸ਼ਾ ਵਿਚ ਰਚਨਾਵਾ ਉਪਲਬਧ ਕਰਵਾਈ ਗਈਆਂ ਹਨ |
Sufi Quotes in Punjabi 2021
- ਪਾਣੀ
ਇਸ ਪੰਜਾਬੀ ਕਵਿਤਾ ਵਿੱਚ ਕਵੀ ਆਪਣੀ ਜਿੰਦ ਨੂੰ ਕਹਿ ਰਿਹਾ ਹੈ ਕਿ ਤੂੰ ਆਪਣਾ ਸੁਭਾਅ ਇਸ ਤਰ੍ਹਾਂ ਨਾਲ ਬਣਾ ਲੈ ਕੇ ਤੈਨੂੰ ਕੋਈ ਕੁਝ ਵੀ ਕਹੇ ਪਰ ਤੂੰ ਪਾਣੀ ਦੀ ਤਰ੍ਹਾਂ ਵਹਿੰਦਾ ਤੁਰਿਆ ਜਾ ( ਭਾਵ ਵਹੀ ਜਾ ) ਕਿਸੇ ਦੀਆਂ ਗੱਲਾਂ ਦਾ ਕੋਈ ਬੁਰਾ ਨਾ ਮੰਨ ਬਲਕਿ ਇੱਕ ਝਰਨੇ ਦੀ ਤਰ੍ਹਾਂ ਨਿਓ ਜਾ ਤੇ ਤੁਰਨ ਲੱਗਿਆ ਇੱਕ ਦਰਿਆ ਬਣ ਜਾ ਜਿਸ ਤਰ੍ਹਾਂ ਦਰਿਆ ਆਪਣੀ ਚਾਲ ਚਲਦਾ ਹੈ ਕਿਉਕਿ ਦਰਿਆ ਆਪਣੀ ਮਸਤ ਚਾਲ ਚਲਦਾ ਰਹਿੰਦਾ ਹੈ ਉਸਨੂੰ ਕਿਸੇ ਦੀ ਗੱਲ ਦਾ ਕੋਈ ਵੀ ਅਸਰ ਨਹੀਂ ਹੁੰਦਾ |
ਪਾਣੀ ਵਾਂਗ ਜਿਉਂ ਨੀ ਜਿੰਦੇ
ਪਾਣੀ ਵਾਂਗ ਵਿਹਾ
ਡਿੱਗਣ ਵੇਲੇ ਝਰਨਾ ਬਣਦਾ
ਤੁਰਨ ਵੇਲੇ ਦਰਿਆ …
2. ਰੰਗ
ਕਵੀ ਇਸ ਵਿੱਚ ਬਹੁਤ ਡੂੰਘੀ ਗੱਲ ਸਮਝਾ ਰਿਹਾ ਹੈ ਕੇ ਹੇ ਇਨਸਾਨ ਤੇਰੀਆਂ ਨਿਮਾਜ਼ਾਂ ਪੜ੍ਹੀਆਂ ਕਿਸੇ ਵੀ ਕੰਮ ਨਹੀ ਆਉਣਗੀਆਂ ਕਿਉਕਿ ਜੇ ਤੂੰ ਆਪਣੇ ਅੰਦਰ ਤੋਂ ਉਸ ਮਾਲਿਕ ਨਾਲ ਪਿਆਰ ਨਾ ਪਾਇਆ | ਤੇਰੇ ਤੋਂ ਤੇ ਚੰਗੀ ਉਹ ਕੰਜਰੀ ( ਵੇਸਵਾ ) ਹੀ ਹੈ ਜੋ ਕਿ ਆਪਣੇ ਧੁਰ ਅੰਦਰ ਤੋਂ ਮਤਲਬ ਕਿ ਦਿਲ ਤੋਂ ਆਪਣੇ ਦਰਸ਼ਕ ਨੂੰ ਨੱਚ ਕੇ ਖੁਸ਼ ਕਰਦੀ ਹੈ |
ਹੱਕ ਨਮਾਜਾ ਕਿਸ ਕੰਮ ਆਈਆਂ।
ਰੰਗ ਰਹ ਕੇ ਕੱਚੇ
ਤੈਥੋਂ ਚੰਗੀ ਕੰਜਕੀ ਬੰਦਿਆ
ਧੁਰ ਅੰਦਰੋਂ ਜੋ ਨੱਚੇ
3. ਲੋਕ
ਇਸ ਕਵਿਤਾ ਵਿਚ ਕਵੀ ਕਹਿ ਰਿਹਾ ਹੈ ਕਿ ਜੋ ਲੋਕ ਆਪਣੇ ਆਪ ਨਾਲ ਗੱਲਾਂ ਕਰਦੇ ਰਹਿੰਦੇ ਨੇ ਉਹ ਅਸਲ ਵਿੱਚ ਆਪਣੀ ਉੱਧੜੀ ਹੋਈ ਆਤਮਾ ਨੂੰ ਹੀ ਰਫੂ ਕਰਕੇ ਤੱਸਲੀ ਦਿੰਦੇ ਰਹਿੰਦੇ ਹਨ |
ਲੋਕ
ਜੋ ਇੱਕਲੇ ਗੱਲਾਂ ਕਰਦੇ ਨੇ
ਰਫੂ ਕਰਦੇ ਰਹਿੰਦੇ ਨੇ
ਆਪਣੀ ਉੱਧੜੀ ਹੋਈ ਆਤਮਾ…
4. ਇਸ਼ਕ
ਇਨਸਾਨ ਨੂੰ ਆਪਣੇ ਅੰਦਰ ਦੀ ਸੰਤੁਸ਼ਟੀ ਹੀ ਹੋਣੀ ਚਾਹੀਦੀ ਹੈ ਕਿਉਕਿ ਮੰਗ ਕੇ ਆਪਣੇ ਪਰਦੇ ਢੱਕ ਨਹੀਂ ਹੁੰਦੇ ਸਗੋਂ ਦੁਨੀਆਂ ਸਾਮ੍ਹਣੇ ਸ਼ਰਮਿੰਦਾ ਹੋਣਾ ਪੈਂਦਾ ਹੈ ਕਿਸੇ ਨੂੰ ਲੁੱਟਣ ਨਾਲ ਕਦੀ ਵੀ ਰੱਜ ਨਹੀਂ ਆਉਂਦਾ ਭਾਵ ਕਿ ਭੁੱਖ ਨਹੀਂ ਮਿਟਦੀ| ਉਸ ਪ੍ਰਮਾਤਮਾ ਨਾਲ ਸੱਚਾ ਪਿਆਰ ਪੈਦਾ ਕਰ ਫੇਰ ਹੀ ਤੇਰਾ ਉਸ ਦੇ ਦਰ ਤੇ ਜਾਣਾ ਪ੍ਰਵਾਨ ਹੋਵੇਗਾ ਨਹੀਂ ਤੇ ਇਹ ਇੱਕ ਪੈਂਡਾ ਭਾਵ ਸੈਰ ਹੀ ਹੈ ਕੋਈ ਹੱਜ ( ਮੁਸਲਿਮ ਕਾਬੇ ਜਾ ਕੇ ਆਪਣੇ ਅੱਲਾ ਦੇ ਦੀਦਾਰ ਕਰਨੇ ) ਨਹੀਂ ਹੋਵੇਗਾ |
ਮੰਗ ਕੇ ਪਾਈਏ, ਕੱਜ ਨਈ ਹੁੰਦਾ ਲੁੱਟ ਕੇ ਖਾਈਏ, ਰੱਜ ਨਈ ਹੁੰਦਾ
ਬਾਝ ਇਸ਼ਕ ਦੇ ਕਾਅਬੇ ਜਾਈਏ ਪੈਂਡਾ ਹੁੰਦਾ ਏ, ਹੱਜ ਨਈ ਹੁੰਦਾ
5. ਰਬ
ਇਸ ਪੰਜਾਬੀ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਰਬ ਕੀ ਰਬ ਹੀ ਜਾਨੇ, ਰਬ ਕਹਾਂ ਸੇ ਆਇਆ ਹੈ, ਮਤਲਬ ਰਬ ਦੀ ਰਬ ਹੀ ਜਾਣਦਾ ਹੈ ਕਿ ਉਹ ਕਿਥੋਂ ਆਇਆ ਹੈ ਅਤੇ ਕਵੀ ਅਗੇ ਕਹਿੰਦਾ ਮੈਂ ਰਬ ਸੇ ਆਇਆ ਹੂੰ, ਬਸ ਇਤਨਾਂ ਹੀ ਜਾਨੂੰ ਮੈਂ, ਕਿ ਮੈ ਤਾ ਰਬ ਵਲੋਂ ਆਇਆ ਹੈ ਤੇ ਬਸ ਇਨ੍ਹਾਂ ਹੀ ਜਾਂਦਾ ਹਾਂ |
ਰਬ ਕੀ ਰਬ ਹੀ ਜਾਨੇ, ਰਬ ਕਹਾਂ ਸੇ ਆਇਆ ਹੈ,
ਮੈਂ ਰਬ ਸੇ ਆਇਆ ਹੂੰ, ਬਸ ਇਤਨਾਂ ਹੀ ਜਾਨੂੰ ਮੈਂ..!!
6. ਫ਼ਕੀਰਾਂ
ਇਸ ਪੰਜਾਬੀ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਜਿਸਤਰਾਂ ਫ਼ਕੀਰ ਨੇ ਰਬ ਉੱਤੇ ਆਸ ਰੱਖੀ ਹੁੰਦੀ ਹੈ, ਉਸੀ ਤਰ੍ਹਾਂ ਮੈਂ ਵੀ ਆਸ ਰੱਖੀ ਹੋਈ ਹੈ | ‘ਲਾੜੇ ਦੇ ਸਿਰ ’ਤੇ ਬੰਨ੍ਹੀ ਜਾਣ ਵਾਲੀ ਗੁਲਾਬੀ ਜਾਂ ਲਾਲ ਰੰਗ ਦੀ ਧਾਰੀਦਾਰ ਪੱਗ’ ਰੰਗਿਆ ਮੈਂ ਤੇਰੇ ਹੀ ਲਿਬਾਸ ਵਰਗਾ…!|
ਮੈਂ ਫ਼ਕੀਰਾਂ ਦੀ ਰੱਖੀ ਤੇਰੇ ਤੇ ਆਸ ਵਰਗਾ,
ਵੇ ਚੀਰਾ ਰੰਗਿਆ ਮੈਂ ਤੇਰੇ ਹੀ ਲਿਬਾਸ ਵਰਗਾ…!
7. ਸਖਤ ਜੁਬਾਨਾਂ
ਕਵੀ ਆਪਣੀ ਸੂਫੀ ਅਵਾਜ ਵਿਚ ਕਹਿੰਦਾ ਹੈ ਕਿ ਜੋ ਸਖਤ ਜੁਬਾਨ ਬਾਬਾ ਬੁੱਲ੍ਹੇ ਸ਼ਾਹ ਜੀ ਕਹਿੰਦੇ ਹਨ ਕਿ ਸਖ਼ਤ ਜ਼ੁਬਾਨ ਵਾਲਿਆਂ ਕੋਲੋਂ ਕਦੀ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ | ਡਰ ਤਾ ਮਿਠਾ ਬੋਲਣ ਵਾਲਿਆਂ ਤੋਂ ਹੁੰਦਾ ਹੈ ਜੋ ਦਿਲ ਵਿਚ ਕੁਛ ਹੋਰ ਤੇ ਮੂੰਹ ਤੇ ਕੁਛ ਹੋਰ ਹੁੰਦੇ ਹਨ, ਬਾਹਰੋਂ ਤੁਹਾਨੂੰ ਝੁੱਕ-ਝੁੱਕ ਕੇ ਸਲਾਮਾਂ ਕਰ ਕੇ ਆਪਣੇ ਹੋਣ ਦਾ ਦਾਵਾ ਕਰਦੇ ਹਨ |
ਸਖਤ ਜੁਬਾਨਾਂ ਰੱਖਣ ਵਾਲੇ
ਦਿੰਦੇ ਨਾ ਨੁਕਸਾਨ
ਬੁੱਲ੍ਹਿਆ ਡਰ
ਉਹਨਾਂ ਦੇ ਕੋਲੋਂ
ਜਿਹੜੇ ਝੁਕ ਝੁਕ
ਕਰਨ ਸਲਾਮ
8. ਜ਼ਿਕਰ
ਕਵੀ ਆਪਣੀ ਸੂਫੀ ਅਵਾਜ ਵਿਚ ਕਹਿੰਦਾ ਹੈ ਕਿ ਬੇਸ਼ੱਕ ਜ਼ਿਕਰ ਤੇਰਾ ਹੁਣ ਘੱਟ ਕਰਾਂਗੇ, ਮਤਲਬ ਯਾਦ ਉਸ ਨੂੰ ਚਾਹੇ ਹੁਣ ਘੱਟ ਕਰਾਂਗੇ ਪਰ ਜਿੰਨਾ ਵੀ ਕਰਾਂਗੇ ਲਾ-ਜਵਾਬ ਕਰਾਂਗੇ..!!
ਬੇਸ਼ੱਕ ਜ਼ਿਕਰ ਤੇਰਾ ਹੁਣ ਘੱਟ ਕਰਾਂਗੇ
ਪਰ ਜਿੰਨਾ ਵੀ ਕਰਾਂਗੇ ਲਾ-ਜਵਾਬ ਕਰਾਂਗੇ..!!
9. ਯਾਰ
ਕਵੀ ਕਹਿ ਰਿਹਾ ਹੈ ਕਿ ਉਸ ਸੋਹਣੇ ਯਾਰ ( ਪ੍ਰਮਾਤਮਾ ) ਦੀ ਭਗਤੀ ਕਰ ਜਿਸ ਨੇ ਤੈਨੂੰ ਜੀਣ ਦਾ ਤਰੀਕਾ ਦਸਿਆ ਹੈ |
ਉਸ ਦਾ ਜਰੇ ਜਰੇ ਵਿੱਚ ਵਾਸ ਹੈ | ਤੇਰੀਆਂ ਅੱਖਾਂ ਨੂੰ ਉਸ ਨੇ ਹੀ ਜੋਤ ਦਿੱਤੀ ਹੈ ਕਿ ਤੂੰ ਸਾਰੇ ਸੰਸਾਰ ਦੇ ਨਜ਼ਾਰੇ ਲੈ ਸਕੇ |
ਇਬਾਦਤ ਕਰ ਉਸ ਸੋਹਣੇ ਯਾਰ ਦੀ
ਜਿੰਨੇ ਜਿਉਣ ਦਾ ਢੰਗ ਸਿਖਲਾਇਆ ਏ..!!
ਕਣ ਕਣ ਵਿੱਚ ਵਾਸ ਏ ਉਸ ਖ਼ੁਦਾ ਦਾ
ਤੇਰੀ ਅੱਖੀਆਂ ਨੂੰ ਦਿਖਲਾਇਆ ਏ..!!
10. ਸਮਾਂ
ਬਾਬਾ ਬੁੱਲੇਸ਼ਾਹ ਕਹਿੰਦੇ ਹਨ ਕਿ ਹੁਣ ਜਦ ਜਿੰਦਗੀ ਜਿਉਣ ਦਾ ਢੰਗ ਆਇਆ ਹੈ ਤੇ ਪਤਾ ਲੱਗਾ ਹੈ ਕਿ ਕੋਲ ਸਮਾਂ ਥੋੜਾ ਰਹਿ ਗਿਆ ਹੈ ਪਰ ਅਜੇ ਬਹੁਤ ਕੁਝ ਕਰਨਾ ਬਾਕੀ ਰਹਿ ਗਿਆ ਹੈ ਪਰ ਕਿਸੇ ਨੂੰ ਇਹ ਜਿੰਦਗੀ ਹੀ ਬਹੁਤ ਲੰਬੀ ਜਾਪਦੀ ਹੈ ਪਰ ਮੈਨੂੰ ਇਹ ਬਹੁਤ ਥੋੜੀ ਜਾਪੀ ਹੈ।
ਬੁੱਲੇ ਸ਼ਾਹ ਕੋਲ ਸਮਾਂ ਹੈ ਥੋੜਾ ਕਰਨਾ ਬਹੁਤ ਕੁੱਝ ਬਾਕੀ, ਕਿਸੇ ਨੂੰ ਜ਼ਿੰਦਗੀ ਲੰਬੀ ਲੱਗਦੀ ਮੈਨੂੰ ਛੋਟੀ ਜਾਪੀ
11. ਬੁਰੇ ਬੰਦੇ
ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈ ਇਸ ਭਰੀ ਦੁਨੀਆਂ ਵਿੱਚੋਂ ਕੋਈ ਬੁਰਾ ਆਦਮੀ ਲੱਭਣ ਲਈ ਤੁਰ ਪਿਆ ਪਰ ਮੈਨੂੰ ਕੋਈ ਵੀ ਬੁਰਾ ਆਦਮੀ ਨਹੀਂ ਮਿਲਿਆ ਪਰ ਜਦ ਮੈ ਆਪਣੇ ਅੰਦਰ ਝਾਤੀ ਮਾਰੀ ਤੇ ਮੈਨੂੰ ਮੇਰੇ ਤੋ ਬੁਰਾ ਕੋਈ ਲੱਗਾ ਹੀ ਨਹੀਂ।
ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ | ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ
12. ਉੱਚਿਆ
ਕਵੀ ਕਹਿ ਰਿਹਾ ਹੈ ਕਿ ਮੈ ਬਹੁਤ ਹੀ ਨੀਵਾਂ ਭਾਵ ਗੁਨਾਹਾਂ ਨਾਲ ਭਰਿਆ ਹੋਇਆ ਹਾਂ ਪਰ ਮੇਰਾ ਮੁਰਸ਼ਦ ਉੱਚਾ ਹੈ ਅਸੀ ਉਚਿਆਂ ਦੇ ਨਾਲ ਲਾਈ ਹੈ ਮੈ ਆਪਣੇ ਮੁਰਸ਼ਦ ਤੋ ਕੁਰਬਾਨ ਜਾਦਾਂ ਹਾਂ ਜਿਸ ਨੇ ਮੇਰੇ ਅੌਗੁਣ ਨਾ ਚਿਤਾਰਦੇ ਹੋਏ ਵੀ ਮੈਨੂੰ ਨੀਵੇਂ ਨੂੰ ਗਲ ਨਾਲ ਲਾਇਆ ਹੈ।
ਮੈਂ ਨੀਵਾ ਮੇਰਾ ਮੁਰਸਦ ਉੱਚਾ ਤੇ ਅਸੀ ਉੱਚਿਆ ਦੇ ਸੰਗ ਲਾਈਆਂ ਸਦ ਕੇ ਜਾਵਾਂ ਉਚਿਆ ਦੇ ਜਿੰਨਾਂ ਨੀਵਿਆ ਨਾਲ ਨਿਭਾਈਆਂ
13. ਮੰਜਿਲ
ਕਵੀ ਕਹਿ ਰਿਹਾ ਹੈ ਕਿ ਇਕ ਸ਼ਮਸਾਨ ਘਰ ਦੇ ਬਾਹਰ ਲਿਖਿਆ ਹੋਇਆ ਸੀ ਕਿ ਮੰਜਿਲ ਤੇ ਤੇਰੀ ੋਇਹ ਹੀ ਹੈ ਪਰ ਤੈਨੂੰ ਆਉਦੇ ਆਉਦੇ ਸਾਰੀ ਉਮਰ ਬੀਤ ਗਈ ਹੈ। ਉਹ ਕਹਿ ਰਿਹਾ ਹੈ ਕਿ ਸੰਸਾਰੀ ਪਿਆਰ ਜਿੰਨਾ ਮਰਜੀ ਪਾ ਲੈ ਪਰ ਤੈਨੂੰ ਤੇਰੇ ਆਪਣੇ ਹੀ ਜੋ ਕਿ ਤੇਰੇ ਨਾਲ ਬਹੁਤ ਪਿਆਰ ਹੋਣ ਦਾ ਦਾਆਵਾ ਕਰਦੇ ਹਨ ਉਹ ਤੈਨੂੰ ਇਥੇ ਆਪਣੇ ਹੱਥੀਂ ਸਾੜ ਜਾਣਗੇ।
ਮੰਜਿਲ ਤਾਂ ਤੇਰੀ ਇਹ ਹੀ ਸੀ ਬਸ ਜਿੰਦਗੀ ਗੁਜਰ ਗਈ ਆਂਦੇ – ਆਂਦੇ … ਕੀ ਮਿਲਿਆ ਤੇਨੂੰ ਇਸ ਦੁਨੀਆਂ ਤੋਂ ਆਪਣੇ ਹੀ ਜਲਾ ਗਏ ਨੇ ਤੇਨੂੰ ਜਾਂਦੇ – ਜਾਂਦੇ …
ਆਪ ਸਭ ਦੇ ਪਿਆਰ ਤੇ ਅਸੀਸ ਦੀ ਜ਼ਰੂਰਤ ਅਤੇ ਭੁੱਲ ਚੁੱਕ ਮਾਫ਼ ?? ਧੰਨਵਾਦ !!